ਇਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਆਕਸੀਜਨ ਦੀ ਕਮੀ ਕਾਰਨ ਮੇਰਾ ਦਿਮਾਗ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਦਿਮਾਗ ਵਿੱਚ ਆਕਸੀਜਨ ਦੀ ਕਮੀ ਕਾਰਨ ਮੈਨੂੰ ਹਰੇਕ ਚੀਜ਼ ਦਾ ਪ੍ਰਤੀਬਿੰਬ, ਉਸ ਚੀਜ਼ ਦੀ ਅਸਲ ਸਥਿਤੀ ਦੀ ਥਾਂ ਕਿਧਰੇ ਹੋਰ ਨਜ਼ਰ ਆ ਰਿਹਾ ਸੀ। ਇਸੇ ਲਈ ਗਲਾਸ ਨੂੰ ਵੀ ਹਵਾ ਵਿੱਚ ਹੀ ਫੜਨ ਦਾ ਯਤਨ ਕਰ ਰਿਹਾ ਸੀ। ਜਦੋਂ ਕਿ ਗਲਾਸ ਕਿਧਰੇ ਹੋਰ ਪਿਆ ਸੀ। ਉੱਚੀਆਂ ਚੋਟੀਆਂ ਉੱਤੇ ਚੜ੍ਹਾਈ ਕਰ ਰਹੇ ਯਾਤਰੀਆਂ ਨਾਲ ਸਭ ਤੋਂ ਵੱਧ ਦੁਰਘਟਨਾਵਾਂ ਉਦੋਂ ਹੀ ਹੁੰਦੀਆਂ ਹਨ ਜਦੋਂ ਆਕਸੀਜਨ ਦੀ ਕਮੀ ਕਾਰਨ ਦਿਮਾਗ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੇ ਸਮੇਂ ਭਰਮ-ਭੁਲੇਖਿਆਂ ਵਾਲੀ ਸਥਿਤੀ ਬਣ ਜਾਂਦੀ ਹੈ। ਜਿਸ ਪਾਸੇ ਚੜ੍ਹਾਈ ਹੁੰਦੀ ਹੈ, ਉਸ ਪਾਸੇ ਉਤਰਾਈ ਦਾ ਭੁਲੇਖਾ ਪਈ ਜਾਂਦਾ ਹੈ। ਖਾਈ ਦੀ ਥਾਂ ਪਹਾੜ ਅਤੇ ਪਹਾੜ ਦੀ ਥਾਂ ਖਾਈ, ਗੱਲ ਕੀ ਹਰ ਚੀਜ ਦਾ ਨਜ਼ਾਰਾ ਉਲਟਾ-ਸਿੱਧਾ ਹੋ ਜਾਣ ਕਾਰਨ ਯਾਤਰੀ ਦੇ ਪੈਰ ਮੱਲੋ-ਮੱਲੀ ਅਣ-ਕਿਆਸੀਆਂ ਅਤੇ ਅਣ-ਸੁਖਾਵੀਆਂ ਮੰਜ਼ਲਾਂ ਵੱਲ ਵਧੇ ਚਲੇ ਜਾਂਦੇ ਹਨ, ਜਿੱਥੋਂ ਵਾਪਸ ਪਰਤਣਾ ਕਈ ਵਾਰ ਅਸੰਭਵ ਹੋ ਜਾਂਦਾ ਹੈ।
Safar-e-ladakh
Self Help, Motivational, Inspirational & Human Values, Religion & Spirituality, Punjabi Book,
ਇਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਆਕਸੀਜਨ ਦੀ ਕਮੀ ਕਾਰਨ ਮੇਰਾ ਦਿਮਾਗ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਦਿਮਾਗ ਵਿੱਚ ਆਕਸੀਜਨ ਦੀ ਕਮੀ ਕਾਰਨ ਮੈਨੂੰ ਹਰੇਕ ਚੀਜ਼ ਦਾ ਪ੍ਰਤੀਬਿੰਬ, ਉਸ ਚੀਜ਼ ਦੀ ਅਸਲ ਸਥਿਤੀ ਦੀ ਥਾਂ ਕਿਧਰੇ ਹੋਰ ਨਜ਼ਰ ਆ ਰਿਹਾ ਸੀ। ਇਸੇ ਲਈ ਗਲਾਸ ਨੂੰ ਵੀ ਹਵਾ ਵਿੱਚ ਹੀ ਫੜਨ ਦਾ ਯਤਨ ਕਰ ਰਿਹਾ ਸੀ। ਜਦੋਂ ਕਿ ਗਲਾਸ ਕਿਧਰੇ ਹੋਰ ਪਿਆ ਸੀ। ਉੱਚੀਆਂ ਚੋਟੀਆਂ ਉੱਤੇ ਚੜ੍ਹਾਈ ਕਰ ਰਹੇ ਯਾਤਰੀਆਂ ਨਾਲ ਸਭ ਤੋਂ ਵੱਧ ਦੁਰਘਟਨਾਵਾਂ ਉਦੋਂ ਹੀ ਹੁੰਦੀਆਂ ਹਨ ਜਦੋਂ ਆਕਸੀਜਨ ਦੀ ਕਮੀ ਕਾਰਨ ਦਿਮਾਗ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੇ ਸਮੇਂ ਭਰਮ-ਭੁਲੇਖਿਆਂ ਵਾਲੀ ਸਥਿਤੀ ਬਣ ਜਾਂਦੀ ਹੈ। ਜਿਸ ਪਾਸੇ ਚੜ੍ਹਾਈ ਹੁੰਦੀ ਹੈ, ਉਸ ਪਾਸੇ ਉਤਰਾਈ ਦਾ ਭੁਲੇਖਾ ਪਈ ਜਾਂਦਾ ਹੈ। ਖਾਈ ਦੀ ਥਾਂ ਪਹਾੜ ਅਤੇ ਪਹਾੜ ਦੀ ਥਾਂ ਖਾਈ, ਗੱਲ ਕੀ ਹਰ ਚੀਜ ਦਾ ਨਜ਼ਾਰਾ ਉਲਟਾ-ਸਿੱਧਾ ਹੋ ਜਾਣ ਕਾਰਨ ਯਾਤਰੀ ਦੇ ਪੈਰ ਮੱਲੋ-ਮੱਲੀ ਅਣ-ਕਿਆਸੀਆਂ ਅਤੇ ਅਣ-ਸੁਖਾਵੀਆਂ ਮੰਜ਼ਲਾਂ ਵੱਲ ਵਧੇ ਚਲੇ ਜਾਂਦੇ ਹਨ, ਜਿੱਥੋਂ ਵਾਪਸ ਪਰਤਣਾ ਕਈ ਵਾਰ ਅਸੰਭਵ ਹੋ ਜਾਂਦਾ ਹੈ।
MRP:
₹270
₹224
(17% off)
Minimum Purchase: ₹1,600
Format: | Paperback , Ebook |
---|---|
ISBN No. | 9789395773959 |
Publication date: | 14 Mar 2024 |
Publisher: | Rigi Publication |
Publication City/Country: | India |
Language: | Punjabi |
Book Pages: | 156 |
Book Size: | |
Book Interior: |