"ਚਿੱਟਾ ਕੋਹੜ" ਮੇਰਾ ਪਹਲਾ ਕਾਵਿ ਅਤੇ ਗੀਤ ਸੰਗ੍ਰਿਹ ਹੈ, ਜਿਸਦੇ ਹਰ ਇੱਕ ਹਰਫ ਵਿੱਚ ਮੇਰਿਆ ਅਖੀਆ ਚੋ ਡੁਲਦੇ ਖਾਰਿਯਾਂ ਦਾ ਅਨਡਿਠ ਬਿਆਨ ਹੈ, ਜੋ ਹਮੇਸ਼ਾ ਤੋ ਹੀ ਇੱਕ ਮਾਂ ਦਾ ਬੱਚੇ ਨਾਲ ਮੋਹ ਵਾਂਗ ਮੇਰੇ ਦਿਲ ਵਿੱਚ ਆਪਣੀਆ ਜੜਾਂ ਅਕੜਾ ਕੇ ਖੜਾ ਰਿਹਾ । ।
ਬਹੁਤਿਆਂ ਦੀ ਤਰਾਂ ਮੇਰੀ ਜਿੰਦਗੀ ਦਾ ਵੀ ਓਹ ਪੜਾਅ ਤਹਿ ਹੋਇਆ, ਜਿਸ ਵਿੱਚ ਪਹਿਲਾਂ ਪਿਆਰ ਤੇ ਆਖਿਰ ਨੂੰ
ਗਮਾਂ ਦੇ ਦੀਵੇ ਬਲਣੇ ਸ਼ੁਰੂ ਹੋਏ
ਕਾਲੇ ਬਦਲਾਂ ਦੇ ਪਾਣੀਆਂ ਵਾਂਗ
ਹੰਝੂ ਨੈਣਾ ਚੋਂ ਵਰਨੇ ਸ਼ੁਰੂ ਹੋਏ
ਕਰਖਤ ਦਿਲ ਖਾਰੀਆਂ ਚ ਖੋਰੂ ਹੋਏ
ਹਰਫ਼ ਕਾਗਜਾਂ ਤੇ ਘਸੀੜਦੇ ਘਸੀੜਦੇ
"ਚਿੱਟਾ ਕੋਹੜ" ਬਣ ਰੂ -ਬ-ਰੂ ਹੋਏ