This book is based on the teaching of Ganesh Singh Bedi who was the 12th successor of Guru Nanak Dev Ji. He was the famous poet in their time. His writing is totally based on spirituality which talk about only GOD.
ਮੁਢ ਕਦੀਮ ਤੋਂ ਚਲੇ ਆ ਰਹੇ ਪ੍ਰਸ਼ਨ; ਬ੍ਰਹਮ ਕੀ ਹੈ? ਸੰਬੰਧੀ ਸਿਖ ਧਰਮ ਨੇ ਆਪਣੀ ਇਕ ਵਿਲਖਣ ਪਰਿਭਾਸ਼ਾ ਪ੍ਰਸਤੁਤ ਕੀਤੀ ਹੈ। ਬਿਨਾਂ ਸ਼ਕ ਇਸ ਪ੍ਰਸ਼ਨ ਦਾ ਉਤਰ ਗੁਰਬਾਣੀ ਵਿਚ ਭਲੀ-ਭਾਂਤੀ ਦਰਜ਼ ਹੈ। ਪਰ ਸਰਲ ਰੂਪ ਵਿਚ ਬ੍ਰਹਮ ਦੀ ਵਿਆਖਿਆ ਦੀ ਜੋ ਜ਼ਿੰਮੇਵਾਰੀ ਕਵੀ ਗਣੇਸ਼ ਸਿੰਘ ਬੇਦੀ ਨੇ ਲਈ, ਉਹ ਆਪਣੇ-ਆਪ ਵਿਚ ਹੀ ਸਲਾਹੁਣਯੋਗ, ਮਹਤਵਪੂਰਨ, ਪ੍ਰਭਾਵਸ਼ਾਲੀ ਅਤੇ ਲਾਹੇਵੰਦ ਹੈ। ਬ੍ਰਹਮ ਕੀ ਹੈ? ਅਤੇ ਬ੍ਰਹਮਣ ਕੌਣ ਹੈ? ਇਨ੍ਹਾਂ ਪ੍ਰਸ਼ਨਾਂ ਦਾ ਉਤਰ ਕਵੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਉਤੇ ਪਰਖ ਕੇ ਦਸਣ ਦਾ ਸਫ਼ਲ ਯਤਨ ਕੀਤਾ ਹੈ। ਕਵੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ਵਿਚੋਂ 12ਵੇਂ ਸਥਾਨ 'ਤੇ ਹੋਣ ਕਰਕੇ ਵੀ ਸਿਖ ਜਗਤ ਵਿਚ ਸਤਿਕਾਰਯੋਗ ਹੈ।
ਹਥਲੀ ਪੁਸਤਕ ਇਸ ਕਵੀ ਦੇ ਸਤਿਕਾਰ ਲਈ ਇਕ ਉਪਰਾਲਾ ਹੈ, ਮੈਨੂੰ ਆਸ ਹੈ ਕਿ ਪਾਠਕ ਅਤੇ ਖੋਜਾਰਥੀ ਇਸ ਤੋਂ ਲਾਭ ਲੈਣਗੇ।
ਲੇਖਕ ਵੀਰਪਾਲ ਕੌਰ